Thursday, January 6, 2011

ਮੇਰਾ ਅਤਾ ਪਤਾ : ਪ੍ਰੇਮ ਪ੍ਰਕਾਸ਼



ਮੇਰਾ ਅਤਾ ਪਤਾ : ਪ੍ਰੇਮ ਪ੍ਰਕਾਸ਼

ਨਾਉਂ  ਪ੍ਰੇਮ ਪ੍ਰਕਾਸ਼ 'ਖੰਨਵੀ'..ਇਹ ਉਪਨਾਮ 1955 ਤੋਂ 1958 ਤਕ  ਲਿਖਿਆ। ਫੇਰ ਪੱਤਰਕਾਰੀ ਦੇ ਹਲਕੇ 'ਚ ਹੀ ਰਿਹਾ

ਜਨਮ ਤਰੀਕ  : ਸਰਕਾਰੀ ਕਾਗਜ਼ਾਂ 'ਚ  7 ਅਪ੍ਰੈਲ 1932 ....ਪਰ ਅਸਲੀ : 26 ਮਾਰਚ 1932


ਜਨਮ ਸਥਾਨ : ਆਮ ਕਹਿਣ ਨੂੰ ਖੰਨਾ, ਜ਼ਿਲਾ ਲੁਧਿਆਣਾ। ਪਰ ਅਸਲੀ : ਨਵਾਂ ਸ਼ਹਿਰ, ਖਰੜ ਦੇ ਨੇੜੇ ਨਾਨਕਾ ਪਿੰਡ

ਮਾਤਾ : ਸਵ. ਬੀਬੀ ਦਯਾ ਬੰਤੀ, ਘਰੋਗੀ ਕੰਮ ਕਰਨ ਵਾਲੀ

ਪਿਤਾ : ਸਵ. ਲਾਲਾ ਰਾਮ ਪ੍ਰਸ਼ਾਦ......ਸ਼ਾਹੂਕਾਰਾ ਤੇ ਜ਼ਿਮੀਂਦਾਰਾ ਕਰਨ ਵਾਲੇ

ਜੱਦੀ ਪਿੰਡ : ਬਦੀਨ ਪੁਰ, ਉਦੋਂ ਰਿਆਸਤ ਨਾਭਾ ਤੇ ਹੁਣ ਜ਼ਿਲਾ ਪਟਿਆਲਾ

ਜਾਤ : ਦਿਓੜਾ , ਖੱਤਰੀ

ਪਤਨੀ : ਜਨਕ ਦੁਲਾਰੀ, ਸਮਰਾਲੇ ਤੋਂ ਖੁੱਲਰਾਂ ਦੀ ਧੀ

ਬੱਚੇ : ਦੋ ਧੀਆਂ...ਸੁਮਨ ਸੁਰਭੀ (16/11/1959) ਤੇ ਸੁਜਾਤਾ (20/01/1969) ਤੇ ਇਕ ਬੇਟਾ : ਜਯੋਤੀ ਕਿਰਨ ਦਿਓੜਾ (11/10/1962)

ਵਿਦਿਆ :(ਚੌਥੀ ਤਕ) : ਸਰਕਾਰੀ ਪ੍ਰਾਇਮਰੀ ਸਕੂਲ ਭਾਦਸੋਂ, ਜ਼ਿਲਾ ਪਟਿਆਲਾ ਓਦੋਂ ਰਿਆਸਤ ਨਾਭਾ 1938 ਤੋਂ 1942
(ਦਸਵੀਂ ਤਕ) : ਏ ਐਸ ਹਾਈ ਸਕੂਲ ਖੰਨਾ, ਜ਼ਿਲਾ ਲੁਧਿਆਣਾ  1943 ਤੋਂ 1949
 ਜੇ ਬੀ ਟੀ : ਕ੍ਰਿਸਚਿਅਨ ਬੇਸਿਕ ਟ੍ਰੇਨਿੰਗ ਸਕੂਲ , ਖਰੜ  ਓਦੋਂ ਜ਼ਿਲਾ ਅੰਬਾਲਾ .
 ਗਿਆਨੀ : ਜਲੰਧਰ ਆ ਕੇ 1954 ....ਬੀ ਏ ਵਾਇਆ ਬਠਿੰਡਾ 1962  
 ਡਿਪਲੋਮਾ ਇਨ ਜਰਨਲਿਜ਼ਮ 1963-64 ..ਪੰਜਾਬੀ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐਮ ਏ ਉਰਦੂ 1966

ਕਿੱਤੇ : ਪਿੰਡ ਬਡਗੁਜਰਾਂ 'ਚ ਖੇਤੀ 1950 ਤੋਂ 1953 ਤਕ
 ਸਰਕਾਰੀ ਪ੍ਰਾਇਮਰੀ ਸਕੂਲ ਰੰਧਾਵਾ ਮਸੰਦਾਂ 'ਚ ਅਧਿਆਪਕੀ 1953 ਤੋਂ 19661 ਤਕ
 ਸਰਕਾਰੀ ਪ੍ਰਾਇਮਰੀ ਸਕੂਲ ਅੱਟੀ 'ਚ ਅਧਿਆਪਕੀ 1961 ਤੋਂ 1962 ਤਕ
 ਜਲੰਧਰ ਦੇ ਉਰਦੂ ਅਖਬਾਰ ਰੋਜ਼ਾਨਾ ਮਿਲਾਪ 'ਚ ਸਬ ਐਡੀਟਰੀ 1964 ਤੋਂ 1969 ਤਕ
 ਜਲੰਧਰ ਦੇ ਅਖਬਾਰ ਰੋਜ਼ਾਨਾ ਹਿੰਦ ਸਮਾਚਾਰ 'ਚ  ਸਬ ਐਡੀਟਰੀ 1969 ਤੋਂ 1990 ਤਕ
 1990 ਤੋਂ ਸਾਹਿਤਕ ਪਰਚਾ ' ਲਕੀਰ' ਕੱਢ ਰਿਹਾ ਹਾਂ। ਇਹ  1970 'ਚ ਸੁਰਜੀਤ ਹਾਂਸ ਨਾਲ ਰਲ ਕੇ ਕਢਿਆ ਸੀ।

ਛਪੀਆਂ ਪੁਸਤਕਾਂ  :(1) ਕੱਚਕੜੇ 1966  (2) ਨਮਾਜ਼ੀ 1971 (3) ਮੁਕਤੀ 1980 (4) ਸ਼ਵੇਤਾਂਬਰ ਨੇ ਕਿਹਾ ਸੀ 1983 (5) ਕੁਝ ਅਣਕਿਹਾ ਵੀ  1990 (6) ਰੰਗਮੰਚ 'ਤੇ ਭਿਕਸ਼ੂ 1995 (7) ਸੁਣਦੈਂ ਖਲੀਫਾ 2001
 ਚੋਣਵੇਂ ਕਹਾਣੀ ਸੰਗ੍ਰਹਿ :  (1) ਪ੍ਰੇਮ ਕਹਾਣੀਆਂ (ਮੁਕਤੀ ਰੰਗ ਦੀਆਂ ਵਿਸ਼ੇਸ਼ ਕਹਾਣੀਆਂ)1985 (2) ਪ੍ਰੇਮ ਪ੍ਰਕਾਸ਼ ਦੀਆਂ ਚੋਣਵੀਆਂ ਕਹਾਣੀਆਂ ਭਾਸ਼ਾ ਵਿਭਾਗ ਪੰਜਾਬ ਵੱਲੋਂ 1993 (3)  ਕਥਾ ਅਨੰਤ (ਉਦੋਂ ਤਕ ਦੀਆਂ ਕੁਲ 80 ਕਹਾਣੀਆਂ ਦਾ ਸੰਗ੍ਰਹਿ)1995 (4) ਪ੍ਰੇਮ ਪ੍ਰਕਾਸ਼ ਦੀਆਂ ਚੋਣਵੀਆਂ ਕਹਾਣੀਆਂ ( ਮੁਕਤੀ ਰੰਗ ਤੋਂ ਬਾਹਰ ਦੀਆਂ ਕਹਾਣੀਆਂ)1999 (5) ਡੈਲਲਾਈਨ ਤੇ ਹੋਰ ਕਹਾਣੀਆਂ 2001
ਨਾਵਲ : ਦਸਤਾਵੇਜ਼ (ਇਕ ਰਸਾਲੇ 'ਕਿੰਤੂ' ਵਿਚ 1976 ਤੇ ਕਿਤਾਬੀ ਰੂਪ 'ਚ 1990

ਦੂਜੀਆਂ ਭਾਸ਼ਾਵਾਂ 'ਚ ਅਨੁਵਾਦ ਹੋਈਆਂ ਪੁਸਤਕਾਂ: ਕੁੱਛ ਅਨਕਹਾ ਭੀ( ਉਰਦੂ)  1998
                                                          : ਡੇਡ ਲਾਈਨ ( ਹਿੰਦੀ )  2001

      : ਦਸਤਾਵੇਜ਼ (ਹਿੰਦੀ) 200
     ਅੰਗ੍ਰੇਜ਼ੀ 'ਚ: ਸ਼ੋਲਡਰ ਬੈਗ ਐਂਡ ਅਦਰ ਸਟੋਰੀਜ਼ (SHOLDER BAG AND OTHER STORIES) 2005

ਅਨੁਵਾਦ : ਉਰਦੂ ਦੇ ਕਹਾਣੀਕਾਰ ਸੁਰੇਂਦਰ ਪ੍ਰਕਾਸ਼ ਦੇ ਕਹਾਣੀ ਸੰਗ੍ਰਹਿ 'ਬਾਜ਼ਗੋਈ' ਦਾ ਅਨੁਵਾਦ  'ਮੁੜ ਉਹੀ ਕਹਾਣੀ'
          : ਬੰਗਲਾ ਦੀ ਕਹਾਣੀਕਾਰ ਮਹਾਸ਼ਵੇਤਾ ਦੇਵੀ ਦੀਆਂ ਚੋਣਵੀਆਂ ਕਹਾਣੀਆਂ, ਹਿੰਦੀ ਤੋਂ.
ਬੰਦੀ ਜੀਵਨ : ਕ੍ਰਾਂਤੀਕਾਰੀ  ਸ਼ੁਚਿੰਦਰ ਨਰਥ ਸਾਨਿਆਲ ਦੀ ਆਤਮ ਕਥਾ, ਹਿੰਦੀ ਤੋਂ
ਗੋਦਾਨ : ਉਰਦੂ ਤੇ ਹਿੰਦੀ ਗਲਪ ਦੇ ਪਿਤਾਮਾਹ ਮੁਨਸ਼ੀ ਪ੍ਰੇਮ ਚੰਦ ਦੇ ਨਾਵਲ ਦਾ ਹਿੰਦੀ ਤੋਂ ਅਨੁਵਾਦ 2007
     
ਜਿਹਨਾਂ ਕਹਾਣੀਆਂ ਦੀਆਂ ਟੀ ਵੀ ਫਿਲਮਾਂ ਬਣੀਆਂ: 1.ਬੰਗਲਾ; 2.ਮਾੜਾ ਬੰਦਾ; 3.ਡਾਕਟਰ ਸ਼ਕੁੰਤਲਾ; 4.ਗੋਈ; 5.ਨਿਰਵਾਣ

ਆਤਮਕਥਾ :1.ਬੰਦੇ ਅੰਦਰ ਬੰਦੇ 1993… 2.ਆਤਮ ਮਾਯਾ 2005

ਸੰਪਾਦਨ  :1. ਚੌਥੀ ਕੂੰਟ…...ਨੌਜਵਾਨ ਕਹਾਣੀਕਾਰਾਂ ਦੀਆਂ ਕਹਾਣੀਆਂ ਦੀ ਚੋਣ....1996
          : 2. ਨਾਗ ਲੋਕ……ਲਾਲ ਸਿੰਘ ਦਿਲ ਦੀ ਕਵਿਤਾ...1998
          : 3. ਦਾਸਤਾਨ……ਲਾਲ ਸਿੰਘ ਦਿਲ ਦੀ ਆਤਮ ਕਥਾ...1899
          : 4. ਮੁਹੱਬਤਾਂ.......ਵਰਜਿਤ ਰਿਸ਼ਤਿਆਂ ਬਾਰੇ ਚੋਣਵੀਆਂ ਕਹਾਣੀਆਂ 202
          : 5. ਗੰਢਾਂ………..ਵੀਹਵੀਂ ਸਦੀ ਦੇ ਆਖਰੀ ਦਹਾਕੇ ਦੀਆਂ ਮਾਨਸਿਕ ਗੰਢਾਂ ਦੀਆਂ ਚੋਣਵੀਆਂ ਕਹਾਣੀਆਂ 2003
          : 6. ਜੁਗਲਬੰਦੀਆਂ..ਜੀਵਨ ਦੇ ਕਾਮੁਕ ਵਿਹਾਰ ਦੀਆਂ ਚੋਣਵੀਆਂ ਕਹਾਣੀਆਂ 2005
                   
ਸਨਮਾਨ : (1) ਪੰਜਾਬ ਸਾਹਿਤ ਅਕਾਦਮੀ  1982
(2)  ਗੁਰੂ ਨਾਨਕ ਦੇਵ ਯੂਨੀਵਰਸਿਟੀ , ਅੰਮ੍ਰਿਤਸਰ ਵਲੋਂ ਭਾਈ ਵੀਰ ਸਿੰਘ ਵਾਰਤਕ ਪੁਰਸਕਾਰ 1986
(3) ਸਾਹਿਤ ਅਕਾਦਮੀ, ਦਿੱਲੀ 1992
(4) ਪੰਜਾਬੀ ਅਕਾਦਮੀ, ਦਿੱਲੀ 1994
(5) ਪੰਜਾਬੀ ਸਾਹਿਤ ਅਕਾਦਮੀ, ਲੁਧਿਆਨਾ 1996
(6) ਸ਼੍ਰੋਮਣੀ ਸਾਹਿਤਕਾਰ, ਭਾਸ਼ਾ ਵਿਭਾਗ ਪੰਜਾਬ 2002

   ਪਤਾ : 593 ਮੋਤਾ ਸਿੰਘ ਨਗਰ ,ਜਲੰਧਰ   144001-ਪੰਜਾਬ -ਭਾਰਤ  ... ਫੋਨ : 0181-2231941; ਮੋਬਾਇਲ : 94632-20319.