Saturday, June 30, 2012

ਗਗਨ ਗਿੱਲ :
ਜਨਮ : 18 ਨਵੰਬਰ 1959, ਨਵੀਂ ਦਿੱਲੀ ।
ਸਿੱਖਿਆ : ਐਮ.ਏ. ਅੰਗਰੇਜ਼ੀ ਦਿੱਲੀ ਯੂਨੀਵਰਸਟੀ। ਲਗਭਗ ਗਿਆਰਾਂ ਸਾਲ ਤਕ ਟਾਇਮਸ ਆੱਫ਼ ਇੰਡੀਆ ਗਰੁਪ ਤੇ ਸੰਡੇ ਆੱਬਜ਼ਰਵਰ ਵਿਚ ਸਾਹਿਤ ਸੰਪਾਦਨ।
1990 ਵਿਚ ਆਯੋਵਾ ਇੰਟਰਨੈਸ਼ਨਲ ਰਾਈਟਿੰਗ ਪ੍ਰੋਗਰਾਮ ਦੁਆਰਾ ਸੱਦਾ।
1992-93 ਵਿਚ ਹਾਰਵਰਡ ਯੂਨੀਵਰਸਟੀ ਦੀ ਨੀਮੇਨ ਪੱਤਰਕਾਰ ਫ਼ੈਲੋ। 
1994-96 ਵਿਚ ਸੰਸਕ੍ਰਿਤ ਵਿਭਾਗ ਦੀ ਸੀਨੀਅਰ ਫ਼ੈਲੋ।
ਸਾਹਿਤਕ-ਸਾਂਸਕ੍ਰਿਤਕ ਆਦਾਨ-ਪ੍ਰਦਾਨ ਹਿਤ ਅਮਰੀਕਾ, ਇੰਗਲੈਂਡ, ਜਰਮਨੀ, ਫਰਾਂਸ, ਚੀਨ ਆਦਿ ਅਨੇਕਾਂ ਦੇਸ਼ਾਂ ਦੀ ਯਾਤਰਾ। ਨਿੱਜੀ ਸੈਰ-ਸਪਾਟੇ ਦੌਰਾਨ ਬੁੱਧ ਧਰਮ ਤੇ ਸੰਸਕ੍ਰਿਤੀ ਨਾਲ ਜੁੜੇ ਤਿੱਬਤ ਨੇ ਵਿਸ਼ੇਸ਼ ਤੌਰ ਤੇ ਮਨ ਨੁੰ ਟੁੰਭਿਆ। 2007 ਵਿਚ ਤਿੱਬਤ ਦੀਆਂ ਦੋ ਯਾਤਰਾਵਾਂ—ਪਹਿਲੀ, ਕੈਲਾਸ਼-ਮਾਨਸਰੋਵਰ ਦੀ ਤੇ ਦੂਜੀ, ਨੇਪਾਲ ਤੋਂ ਤਿੱਬਤ ਦੀ ਰਾਜਧਾਨੀ ਲਹਾਸਾ ਤੱਕ ਸੜਕ ਮਾਰਗ ਰਾਹੀਂ। 

ਹਿੰਦੀ ਵਿਚ ਚਾਰ ਕਾਵਿ ਸੰਗ੍ਰਹਿ—ਏਕ ਦਿਨ ਲੌਟੇਗੀ ਲੜਕੀ (1989),  ਅੰਧੇਰੇ ਮੇਂ ਬੁੱਧ (1996), ਯਹ ਆਕਾਂਕਸ਼ਾ ਸਮਯ ਨਹੀਂ (1998), ਥਪਕ ਥਪਕ ਦਿਲ ਥਪਕ ਥਪਕ (2003) ਤੇ ਦੋ ਵਾਰਤਕ ਪੁਸਤਕਾਂ—ਦਿੱਲੀ ਮੇਂ ਉਨੀਂਦੇ (2000), ਅਵਾਕ (2008) ਵਿਚ ਛਪੀਆਂ। ਅੰਗਰੇਜ਼ੀ ਵਿਚ ਵਢੇਰਾ ਆਰਟ ਗੇਲਰੀ ਦੁਆਰਾ ਛਾਪੀ ਰਾਮ ਕੁਮਾਰ ਤੇ ਅਧਾਰਿਤ ਪੁਸਤਕ ਏ ਜਰਨੀ ਵਿਦਿਨ (1996) ਤੇ ਹਾਰਪਰ ਕਾੱਲਿੰਸ ਦੁਆਰਾ ਪ੍ਰਕਾਸ਼ਤ ਨਿਊ ਵਿਮੇਨ ਰਾਈਟਿੰਗ ਇਨ ਹਿੰਦੀ (1995) ਦਾ ਸੰਪਾਦਨ।
ਸਾਹਿਤ ਅਕਾਦਮੀ, ਨੈਸ਼ਨਲ ਬੁੱਕ ਟਰਸਟ ਆਦਿ ਲਈ ਨੌਂ ਪੁਸਤਕਾਂ ਦੇ ਅਨੁਵਾਦ ਪ੍ਰਕਸ਼ਿਤ।
ਭਾਰਤ ਭੂਸ਼ਨ ਪੁਰਕਾਰ 1984, ਸੰਸਕ੍ਰਿਤੀ ਪੁਰਸਕਾਰ 1989, ਕੇਦਾਰ ਸਨਮਾਣ 2000 ਨਾਲ ਸਨਮਾਣਤ

ਸੰਪਰਕ :
ਜੀ-16, ਗਰਾਊਂਡ ਫਲੋਰ,
ਐਲਡੇਕੋ ਗਰੀਨ ਮੀਡੀਜ਼, ਸੈਕਟਰ ਪਾਈ, ਪਾਕੇਟ ਸੀ,
ਗਰੇਟਰ ਨੋਏਡਾ-201308.
ਕਾਲ ਔਨ : 098108-60993

Friday, February 24, 2012

ਅਖਿਲੇਸ਼




ਅਖਿਲੇਸ਼

ਜਨਮ : 6 ਜੁਲਾਈ 1960. ਸੁਲਤਾਨਪੁਰ, ਉਤਰ ਪ੍ਰਦੇਸ਼ ।

ਸਿਖਿਆ : ਐਮ.ਏ. ਹਿੰਦੀ, ਇਲਾਹਾਬਾਦ ਯੂਨੀਵਰਸਟੀ ।

ਲਿਖਤਾਂ : ਆਦਮੀ ਨਹੀ. ਟੂਟਤਾ, ਮੁਕਤੀ, ਸ਼ਰਾਪਗ੍ਰਸਤ, ਅੰਧੇਰਾ (ਕਹਾਣੀ ਸੰਗ੍ਰਹਿ), ਅਨਵੇਸ਼ਣ (ਨਾਵਲ), ਆਲੋਚਨਾ, ਪਹਲ, ਸਰਿਕਾ, ਵਾਗਰਥ, ਪ੍ਰਯੋਜਨ,ਰਾਸ਼ਟਰੀਯ ਸਹਾਰਾ, ਹਿੰਦੁਸਤਾਨ, ਆਈ ਨੇਸਟ, ਨਈ ਕਹਾਣੀ, ਉਤਰ ਪ੍ਰਦੇਸ਼, ਪਕਸ਼ਧਰ, ਨਵਭਾਰਤ ਟਾਇਮਸ, ਜਨਸੱਤਾ, ਇੰਡੀਆ ਟੁਡੇ ਆਦਿ ਅਨੇਕਾਂ ਪਰਚਿਆਂ ਵਿਚ ਸਮੀਖਿਅਕ, ਵਿਚਾਰਕ ਤੇ ਆਲੋਚਨਾਤਮਕ ਲੇਖ।

ਕੁਝ ਕੜੀਵਾਰ ਟੈਲੀਫਿਲਮਾਂ ਲਈ ਪਟਕਥਾ ਲੇਖਨ…ਜਿਵੇ. ਸਾਤ ਦਿਨ ਸਾਤ ਵਰਸ਼, ਦੋ ਔਰ ਦੋ ਗਿਆਰਾਂ, ਹਾਕਿਮ ਕਥਾ ਆਦਿ।

ਤਦਭਵ' ਲਈ ਲਿਖੇ ਸੰਪਾਦਕੀ ਵਿਸ਼ੇਸ਼ ਰੂਪ ਵਿਚ ਚਰਚਿਤ।

ਮਾਸਿਕ ਪੱਤਰਕਾ ਉੱਤਰ ਪ੍ਰਦੇਸ਼ ਵਿਚ ਲਗਾਤਾਰ ਦੋ ਸਾਲ ਤਕ ਸਤੰਭ ਲੇਖਨ।

ਦੈਨਿਕ ਹਿੰਦੁਸਤਾਨ, ਅਮਰ ਉਜਾਲਾ, ਦੈਨਿਕ ਜਾਗਰਣ, ਰਾਸ਼ਟਰੀ ਸਹਾਰਾ, ਨਵਜਯੋਤੀ ਆਦਿ ਪਰਚਿਆਂ ਵਿਚ ਰੂਬਰੂ ਛਪੇ।

ਸੰਪਾਦਨ : 'ਵਰਤਮਾਨ ਸਾਹਿਤਯ' ਦੇ ਸ਼ੁਰੂਆਤੀ ਅੰਕਾ ਦੇ ਸੰਪਾਦਕ; ਉ.ਪ੍ਰ. ਹਿੰਦੀ ਸੰਸਥਾਨ ਦੀ ਪੱਤਰਕਾ 'ਅਤਏਵ' ਦੇ ਸੰਪਾਦਨ ਦੇ ਕੁਝ ਵਰ੍ਹੇ ਤਕ ਜੁੜੇ ਰਹੇ; ਵਿਖਯਾਤ ਸਾਹਿਤਿਕ ਪੱਤਰਕਾ 'ਤਦਭਵ' ਦੇ ਸੰਪਾਦਕ; ਹਾਰਪਰਕਾਲਿੰਸ ਪ੍ਰਕਾਸ਼ਨ ਦੀ ਮਹਤਵਕਾਂਸ਼ੀ ਯੋਜਨਾ 'ਏਕ ਕਹਾਣੀ ਏਕ ਕਿਤਾਬ' ਕੜੀਵਾਰ ਦੇ ਸੰਪਾਦਕ; ਇਹਨੀਂ ਦਿਨੀ ਮ.ਗਾ.ਅੰ. ਹਿੰਦੀ ਵਿ.ਵਿ. ਦੇ ਲਈ ਪ੍ਰਸਿੱਧ ਕਥਾਕਾਰ ਭੀਸ਼ਮ ਸਾਹਨੀ ਦੀਆਂ ਰਚਨਾਵਾਂ ਵਿਚੋਂ ਪੁਸਤਕ ਰੂਪ ਲਈ ਕਹਾਣੀਆਂ ਦੀ ਚੋਣ ਕਰ ਰਹੇ ਨੇ।

ਅਨੁਵਾਦ : ਮਰਾਠੀ, ਪੰਜਾਬੀ, ਉਰਦੂ, ਅੰਗਰੇਜ਼ੀ, ਬੰਗਲਾ, ਆਦਿ ਅਨੇਕ ਭਾਸ਼ਾਵਾਂ ਵਿਚ ਰਚਨਾਵਾਂ ਦੇ ਅਨੁਵਾਦ ਪ੍ਰਕਾਸ਼ਤ ਹੋਏ ਹਨ।

ਹੋਰ ਖੇਤਰ : ਕਈ ਕਹਾਣੀਆਂ ਦਾ ਦੇਸ਼ ਦੇ ਵੱਖ ਵੱਖ ਨਗਰਾਂ ਵਿਚ ਮੰਚਨ ਹੋ ਚੁੱਕਾ ਹੈ।

ਰੁਪਾਂਤਰਣ : ਕੁਝ ਕਹਾਣੀਆਂ ਦੇ ਰੇਡੀਓ ਰੁਪਾਂਤਰਨ ਪ੍ਰਸਾਰਿਤ; ਕੁਝ ਕਹਾਣੀਆਂ ਉੱਤੇ ਟੈਲੀਫਿਲਮਾਂ ਬਣੀਆਂ ਹਨ, ਸਾਹਿਤ ਅਕਾਦਮੀ ਨਵੀਂ ਦਿੱਲੀ ਦੁਆਰਾ ਭੇਜੇ ਗਏ ਭਿੰਨ ਭਿੰਨ ਭਾਸ਼ਾਵਾਂ ਦੇ ਲੇਖਕਾਂ ਦੇ ਪ੍ਰਤੀਨਿਧ ਮੰਡਲ ਦੇ ਮੈਂਬਰ ਦੇ ਰੂਪ ਵਿਚ ਮੈਕਸਿਕੋ ਦੀ ਯਾਤਰਾ, ਰਾਸ਼ਟਰੀ ਮਹੱਤਵ ਦੇ ਸਾਹਿਤਿਕ ਸੰਮੇਲਨਾਂ ਵਿਚ ਹਿੱਸੇਦਾਰੀ।

ਮਾਣ-ਸਨਮਾਨ : ਸ਼੍ਰੀਕਾਂਤ ਵਰਮਾ ਪੁਰਸਕਾਰ, ਵਨਮਾਲੀ ਪੁਰਸਕਾਰ, ਇੰਦੁ ਸ਼ਰਮਾ ਕਥਾ ਸਨਮਾਨ, ਪਰਿਮਲ ਸਨਮਾਨ, ਵਾਲਦ਼ਰਸ਼ਣ ਸ਼ਰਮਾ ਨਵੀਨ ਪੁਰਕਾਰ, ਕਥਾ ਅਵਾਰਡ, ਅਯੋਧਯਾ ਪਰਸਾਦ ਖਤਰੀ ਸਨਮਾਨ ਆਦਿ।

ਅੱਜ ਕਲ੍ਹ : 'ਤਦਭਵ' ਦਾ ਸੰਪਾਦਨ ਪ੍ਰਕਾਸ਼ਨ ਕਰ ਰਹੇ ਨੇ।

ਸੰਪਰਕ ਪਤਾ : 18/201, ਇੰਦਰਾ ਨਗਰ, ਲਖ਼ਨਊ-226016, ਉ.ਪ੍ਰ.

ਫੋਨ : 0522-2345301, ਮੋਬਾਇਲ : 94151-59243.

--- --- --- --- ---