Saturday, June 30, 2012

ਗਗਨ ਗਿੱਲ :
ਜਨਮ : 18 ਨਵੰਬਰ 1959, ਨਵੀਂ ਦਿੱਲੀ ।
ਸਿੱਖਿਆ : ਐਮ.ਏ. ਅੰਗਰੇਜ਼ੀ ਦਿੱਲੀ ਯੂਨੀਵਰਸਟੀ। ਲਗਭਗ ਗਿਆਰਾਂ ਸਾਲ ਤਕ ਟਾਇਮਸ ਆੱਫ਼ ਇੰਡੀਆ ਗਰੁਪ ਤੇ ਸੰਡੇ ਆੱਬਜ਼ਰਵਰ ਵਿਚ ਸਾਹਿਤ ਸੰਪਾਦਨ।
1990 ਵਿਚ ਆਯੋਵਾ ਇੰਟਰਨੈਸ਼ਨਲ ਰਾਈਟਿੰਗ ਪ੍ਰੋਗਰਾਮ ਦੁਆਰਾ ਸੱਦਾ।
1992-93 ਵਿਚ ਹਾਰਵਰਡ ਯੂਨੀਵਰਸਟੀ ਦੀ ਨੀਮੇਨ ਪੱਤਰਕਾਰ ਫ਼ੈਲੋ। 
1994-96 ਵਿਚ ਸੰਸਕ੍ਰਿਤ ਵਿਭਾਗ ਦੀ ਸੀਨੀਅਰ ਫ਼ੈਲੋ।
ਸਾਹਿਤਕ-ਸਾਂਸਕ੍ਰਿਤਕ ਆਦਾਨ-ਪ੍ਰਦਾਨ ਹਿਤ ਅਮਰੀਕਾ, ਇੰਗਲੈਂਡ, ਜਰਮਨੀ, ਫਰਾਂਸ, ਚੀਨ ਆਦਿ ਅਨੇਕਾਂ ਦੇਸ਼ਾਂ ਦੀ ਯਾਤਰਾ। ਨਿੱਜੀ ਸੈਰ-ਸਪਾਟੇ ਦੌਰਾਨ ਬੁੱਧ ਧਰਮ ਤੇ ਸੰਸਕ੍ਰਿਤੀ ਨਾਲ ਜੁੜੇ ਤਿੱਬਤ ਨੇ ਵਿਸ਼ੇਸ਼ ਤੌਰ ਤੇ ਮਨ ਨੁੰ ਟੁੰਭਿਆ। 2007 ਵਿਚ ਤਿੱਬਤ ਦੀਆਂ ਦੋ ਯਾਤਰਾਵਾਂ—ਪਹਿਲੀ, ਕੈਲਾਸ਼-ਮਾਨਸਰੋਵਰ ਦੀ ਤੇ ਦੂਜੀ, ਨੇਪਾਲ ਤੋਂ ਤਿੱਬਤ ਦੀ ਰਾਜਧਾਨੀ ਲਹਾਸਾ ਤੱਕ ਸੜਕ ਮਾਰਗ ਰਾਹੀਂ। 

ਹਿੰਦੀ ਵਿਚ ਚਾਰ ਕਾਵਿ ਸੰਗ੍ਰਹਿ—ਏਕ ਦਿਨ ਲੌਟੇਗੀ ਲੜਕੀ (1989),  ਅੰਧੇਰੇ ਮੇਂ ਬੁੱਧ (1996), ਯਹ ਆਕਾਂਕਸ਼ਾ ਸਮਯ ਨਹੀਂ (1998), ਥਪਕ ਥਪਕ ਦਿਲ ਥਪਕ ਥਪਕ (2003) ਤੇ ਦੋ ਵਾਰਤਕ ਪੁਸਤਕਾਂ—ਦਿੱਲੀ ਮੇਂ ਉਨੀਂਦੇ (2000), ਅਵਾਕ (2008) ਵਿਚ ਛਪੀਆਂ। ਅੰਗਰੇਜ਼ੀ ਵਿਚ ਵਢੇਰਾ ਆਰਟ ਗੇਲਰੀ ਦੁਆਰਾ ਛਾਪੀ ਰਾਮ ਕੁਮਾਰ ਤੇ ਅਧਾਰਿਤ ਪੁਸਤਕ ਏ ਜਰਨੀ ਵਿਦਿਨ (1996) ਤੇ ਹਾਰਪਰ ਕਾੱਲਿੰਸ ਦੁਆਰਾ ਪ੍ਰਕਾਸ਼ਤ ਨਿਊ ਵਿਮੇਨ ਰਾਈਟਿੰਗ ਇਨ ਹਿੰਦੀ (1995) ਦਾ ਸੰਪਾਦਨ।
ਸਾਹਿਤ ਅਕਾਦਮੀ, ਨੈਸ਼ਨਲ ਬੁੱਕ ਟਰਸਟ ਆਦਿ ਲਈ ਨੌਂ ਪੁਸਤਕਾਂ ਦੇ ਅਨੁਵਾਦ ਪ੍ਰਕਸ਼ਿਤ।
ਭਾਰਤ ਭੂਸ਼ਨ ਪੁਰਕਾਰ 1984, ਸੰਸਕ੍ਰਿਤੀ ਪੁਰਸਕਾਰ 1989, ਕੇਦਾਰ ਸਨਮਾਣ 2000 ਨਾਲ ਸਨਮਾਣਤ

ਸੰਪਰਕ :
ਜੀ-16, ਗਰਾਊਂਡ ਫਲੋਰ,
ਐਲਡੇਕੋ ਗਰੀਨ ਮੀਡੀਜ਼, ਸੈਕਟਰ ਪਾਈ, ਪਾਕੇਟ ਸੀ,
ਗਰੇਟਰ ਨੋਏਡਾ-201308.
ਕਾਲ ਔਨ : 098108-60993

No comments:

Post a Comment