Wednesday, March 4, 2009

ਇਸਮਤ ਚੁਗ਼ਤਾਈ


ਇਸਮਤ ਚੁਗ਼ਤਾਈ :

ਜਨਮ : 21ਅਗਸਤ, 1915 ਬਦਾਯੂੰ, ਉਤਰ ਪ੍ਰਦੇਸ਼ ਵਿਚ।

ਕਾਰਜ ਖੇਤਰ :
ਸ਼ੁਰੂ ਵਿਚ ਕੁਝ ਦਿਨਾਂ ਤਕ ਅਧਿਆਪਕ ਉਸ ਪਿੱਛੋਂ ਸੁਤੰਤਰ ਲੇਖਕ ਤੇ ਫਿਲਮ ਨਿਰਮਾਣ ਨਾਲ ਜੁੜਨਾ। ਕਾਰੋਬਾਰੀ ਜੀਵਨ ਦੀ ਸ਼ੁਰੂਆਤ 1939-40 ਵਿਚ ਰਾਜਮਹਿਲ ਗਰਲਸ ਸਕੂਲ ਜੋਧਪੁਰ ਦੀ ਮੁੱਖ-ਅਧਿਆਪਕਾ ਦੇ ਤੌਰ 'ਤੇ ਹੋਈ। 1941-43 ਵਿਚ ਬੰਬਈ ਦੇ ਮਿਊਂਸਪਲ ਸਕੂਲਾਂ ਦੇ ਸੁਪਰਿੰਟੇਂਡੈਂਟ ਰਹੇ। 1975 ਵਿਚ ਹਮ ਸਬ ਗ਼ਾਲਿਬ ਡਰਾਮਾ ਪੁਰਸਕਾਰ। ਉਰਦੂ ਸਾਹਿਤ ਨੂੰ ਉਹਨਾਂ ਦੇ ਬਹੁ-ਪੱਖੀ ਯੋਗਦਾਨ ਲਈ ਇਸੇ ਸਾਲ ਪਦਮਸ਼੍ਰੀ ਨਾਲ ਸਨਮਾਣਿਆ ਗਿਆ। 17 ਤੋਂ ਵੱਧ ਕਿਤਾਬਾਂ ਪ੍ਰਕਾਸ਼ਿਤ। 1991 ਵਿਚ ਦੇਹਾਂਤ।

ਪ੍ਰਮੁੱਖ ਕਿਰਤਾਂ :

ਨਾਵਲਿੱਟ : ਦਿਲ ਕੀ ਦੁਨੀਆਂ, ਬਹਿਰੂਪ ਨਗਰ, ਜ਼ਿੱਦੀ, ਟੇਢੀ ਲਕੀਰ, ਜੰਗਲੀ ਕਬੂਤਰ।

ਕਹਾਣੀ-ਸੰਗ੍ਰਹਿ : ਏਕ ਬਾਤ, ਦੋ ਹਾਥ, ਕਲਿਯਾਂ, ਚੋਟੇਂ, ਛੁਈ-ਮੁਈ।

ਅਲੋਚਨਾ : ਏਕ ਕਤਰ ਏ ਖ਼ੂੰ (ਮੀਰ ਅਨੀਸ ਕੇ ਮਰਸੀਏ ਤੇ ਹੋਰ ਕ੍ਰਿਤਾਂ ਦ ਅਧਯਨ)

ਭਾਰਤ ਵੰਡ ਦੇ ਵਿਸ਼ੇ ਉੱਤੇ ਐਮ. ਐਸ. ਸਥਯੂ ਦੀ ਫਿਲਮ 'ਗਰਮ ਹਵਾਏਂ' ਇਸਮਤ ਚੁਗ਼ਤਾਈ ਦੀ ਕਹਾਣੀ 'ਤੇ ਅਧਾਰਤ ਸੀ। ਬੱਚਿਆਂ ਲਈ ਫਿਲਮ 'ਜਵਾਬ ਆਏਗਾ' ਤੇ ਸਰਦਾਰ ਜਾਫਰੀ ਤੇ ਬਣੇ ਵਰਿਤ ਚਿੱਤਰ ਦਾ ਨਿਰਦੇਸ਼ਨ ਵੀ ਕੀਤਾ।
***********************************************
ਇਹਨਾਂ ਦੀਆਂ ਮਹਾਨ ਕਿਰਤਾਂ ਵਿਚੋਂ : ਨਾਵਲਿੱਟ : ਜੰਗਲੀ ਕਬੂਤਰ ਤੇ ਹੋਰ ਕਹਾਣੀਆਂ ਛੇਤੀ ਹੀ ਆਪਣੇ ਸਤਿਕਾਰਤ ਪਾਠਕ ਵੀਰਾਂ ਦੀ ਨਜ਼ਰ ਕਰ ਰਿਹਾ ਹਾਂ---ਅਨੁ.।

No comments:

Post a Comment